ਸੁਖਨੈਬ ਸਿੰਘ ਸਿੱਧੂ
94175 25762
ਮੀਡੀਆ ਰਾਹੀਂ ਜੋ ਕੁਝ ਸਭਿਆਚਾਰ ਦੇ ਨਾਂਮ
ਦੇ ਪਰੋਸਿਆ ਜਾ ਰਿਹਾ ਹੈ ਇਹ ਕਦੇ
ਵੀ ਪੰਜਾਬੀ ਅਤੇ ਖਾਸ ਕਰਕੇ ਸਿੱਖ ਸਭਿਆਚਾਰ ਦਾ ਹਿੱਸਾ ਨਹੀਂ ਰਿਹਾ । ਮੀਡੀਆ ਅਤੇ
ਗੀਤ ਸੰਗੀਤ ਦੇ ਖੇਤਰ ਵਿੱਚ ਆਏ ਵਪਾਰੀ ਕਿਸਮ ਦੇ ਲੋਕਾਂ ਦਾ ਇੱਕ ਹੀ ਮਿਸ਼ਨ ਹੈ ਉਹ ਹੈ
: ਨੌਜਵਾਨਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਪੈਸਾ ਕਮਾਉਣਾ ।
ਗਾਇਕ , ਗੀਤਕਾਰ ,
ਸੰਗੀਤ ਕੰਪਨੀਆਂ ਅਤੇ ਟੀ ਵੀ ਚੈਨਲਾਂ ਦਾ ਧਰਮ , ਸਭਿਅਤਾ, ਸਾਹਿਤ , ਸਮਾਜ ਨਾਲ ਕੋਈ
ਸਰੋਕਾਰ ਨਹੀਂ ਬਲਕਿ ਪੇਸ਼ਕਾਰੀ ਸਿਰਫ਼ ਅਤੇ ਸਿਰਫ਼ ਕਮਰਸ਼ੀਅਲ ਸਵਾਰਥਾਂ ਨੂੰ ਮੁੱਖ
ਰੱਖ ਕੇ ਕੀਤੀ ਜਾਂਦੀ ਹੈ। ਕਈ ਤਰ੍ਹਾਂ ਦੇ ਅੰਡਬਰ ਕਰਨ ਵਾਲੇ ਇੱਕ ਵੱਡੇ ਗਾਇਕ ਦੀ
ਮਿਸਾਲ ਦੇਖੋ ਕਿ ਸੰਗੀਤ ਜਗਤ ਦੇ ਬਾਬਾ ਬੋਹੜ ਕਹੇ ਜਾਂਦੇ ਨੁਸਰਤ ਫਤਿਹ ਅਲੀ
ਖਾਨ ਦੀ ਮੌਤ ਤੋਂ ਬਾਅਦ ਇਸ ਗਾਇਕ ਨੇ ਕਵਾਲੀਆਂ ਦੀ ਟੇਪ ਮਾਰਕੀਟ ਵਿੱਚ ਦਿੱਤੀ ਤਾਂ
ਜੋਂ ਨੁਸਰਤ ਦੀ ਪ੍ਰਸਿੱਧੀ ਕੈਸ਼ ਕੀਤੀ ਜਾਵੇ ਪਰ ਜਦੋਂ ਕੋਈ ਬਹੁਤੀ ਕਾਮਯਾਬੀ ਨਾ
ਮਿਲੀ ਤਾਂ ਫਿਰ ਪਹਿਲਾਂ ਵਾਂਗ ‘ਸਭਿਆਚਾਰ ਦੀ ਸੇਵਾ’ ਕਰਨ ਲੱਗਾ । ਗਾਇਕਾਂ ਅਤੇ
ਕੰਪਨੀਆਂ ਦੀ ਮਾਰਕੀਟ ਬਿਲਕੁਲ ਸਬਜ਼ੀ ਮੰਡੀ ਵਾਂਗ ਹੈ ਜਿਸ ਚੀਜ਼ ਦਾ ਸੀਜ਼ਨ ਹੈ ਉਹ
ਹੀ ਮਾਰਕੀਟ ਵਿੱਚ ਦੇਣੀ । ਜਦੋਂ ਵੀ ਕੋਈ ਸ਼ਤਾਬਦੀ ਸਮਾਰੋਹ ਆਉਂਦਾ ਧਾਰਮਿਕ
ਕੈਸੇਟਾਂ ਦਾ ਹੜ੍ਹ ਆ ਜਾਂਦਾ ਤਾਂ ਮਹਿਸੂਸ ਹੁੰਦਾ ਕਿ ਸਾਰੇ ਗਾਇਕ ਧਾਰਮਿਕ ਹੋ ਗਏ ।
ਸ਼ਹੀਦਾਂ ਦੇ ਨਾਵਾਂ ਤੇ ਲੱਗਦੇ ਮੇਲਿਆਂ ਉਪਰ ਦੇਸ਼ ਅਤੇ ਕੌਮ ਲਈ ਸ਼ਹੀਦ
ਹੋਣ ਯੋਧਿਆਂ ਦੀ ਤਸਵੀਰਾਂ ਤਾਂ ਹੁੰਦੀਆਂ ਹਨ ਪਰ ਉਹਨਾਂ ਦੀ ਵਿਚਾਰਧਾਰਾ ਦੀ ਥਾਂ ਤੇ
ਗੈਰ ਮਿਆਰੀ ਗੀਤ -ਸੰਗੀਤ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਅਖਬਾਰਾਂ ਦੇ ਵੱਲ
ਨਜ਼ਰ ਮਾਰੀਏ ਤਾਂ ਅਖਬਾਰਾਂ ਸਭਿਆਚਾਰ ਪੰਨਿਆਂ ਉਪਰ ਸੋਹਣੀਆਂ ਕੁੜੀਆਂ ਦੀਆਂ ਤਸਵੀਰਾਂ
ਅਤੇ ਗਾਇਕਾਂ ਤੇ ਆਰਟੀਕਲ ਨਜ਼ਰ ਆਉਂਦੇ ਹਨ। ਜੇਕਰ ਗਹਿਰਾਈ ਨਾਲ ਵਾਚੀਏ ਤਾਂ ਕੁਝ
ਅਖ਼ਬਾਰਾਂ ਦੇ ਸਭਿਆਚਾਰਕ ਸੈਕਸ਼ਨ ਦੇ ਸੰਪਾਦਕ / ਉੱਪ ਸੰਪਾਦਕ ਸਿੱਧੇ ਜਾਂ ਅਸਿੱਧੇ ਤੌਰ
ਤੇ ਗੀਤ- ਸੰਗੀਤ ਨਾਲ ਜੁੜੇ ਹੋਏ ਹਨ।
ਸਿੱਖਾਂ ਦੀ ਸਰਬ ਉੱਚ ਕਹੀ ਜਾਂਦੀ
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅੱਖਾਂ ਬੰਦ ਕਰੀ ਬੈਠੀ ਹੈ। ਹੁਣ ਜਿ਼ਆਦਾਤਰ
ਰਾਗੀ ਸਿੰਘ ਗੁਰਬਾਣੀ ਵਿਚਲੇ ਰਾਗਾਂ ਅਧਾਰਿਤ ਕੀਰਤਨ ਕਰਨ ਦੀ ਬਜਾਏ ਫਿਲਮੀ
ਤਰਜ਼ਾਂ , ਤੇਜ਼ ਰਿਧਮ ਪੈਟਰਨ ਅਤੇ ਧਾਰਨਾ ਗਾ ਕੇ ਇੱਕ ਪਾਸੇ ਪੰਥ ਪ੍ਰਸਤੀ ਦਾਅਵੇ
ਕਰਦੇ ਹਨ ਪਰੰਤੂ ਚਿਮਟਾ ਕਲਚਰ ਦੀ ਭੇਂਟ ਚੜ ਰਹੇ ਸਿੱਖ ਸਮਾਜ ਨੂੰ ਮਗਰ ਲਾ ਕੇ
ਐਸ਼ ਪ੍ਰਸਤੀ ਕਰ ਰਹੇ ਹਨ।
ਛੇਵੇ ਪਾਤਸ਼ਾਹ ਸਮੇਂ ਸੁਰੂ ਹੋਈਆਂ ਢਾਡੀ ਵਾਰਾਂ
ਦੀ ਰਵਾਇਤ ਵੀ ਹੁਣ ਆਪਣੇ ਆਖਰੀ ਸਾਹ ਲੈਂਦੀ ਮਹਿਸੂਸ ਹੁੰਦੀ ਹੈ । ਸ਼ਾਂਮ ਨੂੰ
ਸ਼ਰਾਬ ਪੀਣ ਵਾਲੇ ਢਾਡੀ ਹੋਰਾਂ ਨੂੰ ਨਸਿ਼ਆ ਤੋਂ ਰੋਕਣ ਦੀ ਅਪੀਲ ਕਰਦੇ ਫਿਲਮੀ
ਤਰਜ਼ਾਂ ਵਿੱਚ ਗੀਤ ਗਾਉਣ ਲੱਗੇ ਹਨ । ਪਰ ਆਪ ਕਹਿਣਗੇ ਕਿ ‘ ਪੀਤੀ ਬਿਨਾ ਗਲਾ ਨਹੀਂ
ਤਰ ਹੁੰਦਾ ’ ।
ਪੰਜਾਬੀ ਦੇ ਅਖ਼ਬਾਰਾਂ ਤੋਂ ਲੈ ਕੇ ਰੇਡੀਓ , ਟੀਵੀ ਆਦਿ
ਸਾਰੇ ਸੰਚਾਰ ਮਾਧਿਅਮ ਸਭਿਆਚਾਰ ਦੇ ਨਾਂਮ ਉਪਰ ਗੀਤ ਸੰਗੀਤ ਹੀ ਸਰੋਤਿਆਂ ਅੱਗੇ
ਪੇਸ਼ ਕਰ ਰਹੇ ਹਨ।
ਇਲੈਕਟਰੋਨਿਕ ਮੀਡੀਆ ਨੇ ਪੰਜਾਬੀ ਸਭਿਆਚਾਰ ਦੀ ਜੜ੍ਹਾਂ
ਵਿੱਚ ਐਸਾ ਤੇਲ ਦਿੱਤਾ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਛੋਟੇ ਛੋਟੇ ਮਾਸੂਮ
ਬੱਚਿਆਂ ਨੂੰ ਨਚਾਰਾਂ ਵਾਂਗ ਰੁਮਾਟਿਕ ਗੀਤਾਂ ਤੇ ਨਚਾਇਆ ਜਾਂਦਾ ਹੈ। ਲੱਖਾਂ ਰੁਪਏ
ਲਾ ਕੇ ਮੀਡੀਆ ਨੂੰ ਬਿਜਨਸ ਬਣਾਈ ਬੈਠੇ ਸਨਅਤੀ ਘਰਾਣੇ ਇਸਤੋਂ ਕਰੋੜਾਂ ਰੁਪਏ ਕਮਾਉਣਾ
ਦੇ ਮਨਸੂਬੇ ਨਾਲ ਹਰ ਉਸ ਹਰ ਚੀਜ਼ ਦੀ ਪੇਸ਼ਕਾਰੀ ਕਰਦੇ ਹਨ ਜਿਹੜੀ ਉਹਨਾਂ ਨੂੰ
ਮੁਨਾਫਾ ਦੇਵੇ । ਪੰਜਾਬੀ ਟੀ ਵੀ ਚੈਨਲਾਂ ਤੋਂ ਗੁਰਬਾਣੀ ਦੇ ਪ੍ਰਸਾਰਣ ਮਗਰੋਂ
ਲੱਚਰਤਾ ਦਾ ਹੜ੍ਹ ਵਗਦਾ ਹੈ। ਪਰ ਹਾਕਮ ਜਮਾਤ ਦੀ ਸ਼ਹਿ ਪ੍ਰਾਪਤ ਟੀਵੀ ਚੈਨਲਾਂ ਵੱਲ
ਕੋਈ ਉਂਗਲ ਨਹੀਂ ਸਕਦਾ। ਟੀ ਵੀ ਚੈਨਲਾਂ ਦੇ ਚੱਲਦੇ ਜਿ਼ਆਦਾਤਰ ਸਾਰੇ ਧਾਰਮਿਕ ਅਤੇ
ਸਮਾਜਿਕ ਪਰੋਗ੍ਰਾਮ ਪੇਡ ਹਨ । ਇੱਥੋਂ ਤੱਕ ਪੰਜਾਬੀ ਦੇ ਕੁਝ ਚੈਨਲ ਖ਼ਬਰਾਂ ਵੀ ਪੇਡ
ਲੱਗਦੀਆਂ ਹਨ। ਨੌਜਵਾਨਾਂ ਦੀ ਮਾਰਗ ਦਰਸਕਾਂ ਹੋਣ ਦੀ ਮੀਡੀਆਂ ਇੰਮੀਗਰੇਸ਼ਨ ਏਜੰਟਾਂ
, ਜੋਤਸ਼ੀਆਂ, ਲੈਂਡ ਮਾਫੀਆ ਅਤੇ ਐਜੂਕੈਸ਼ਨ ਮਾਫੀਆ ਦੀ ਬੋਲੀ ਰਿਹਾ ਹੈ।
ਇਸ
ਖੇਤਰ ਦੇ ਆਲੋਚਕ ਵੀ ਬਹੁਤੇ ਕਰਕੇ ਗਰੀਬ ਕਲਾਕਾਰਾਂ ਦੀ ਆਲੋਚਨਾ ਕਰਦੇ ਹਨ ਅਤੇ ਕਾਮਯਾਬ
ਗਾਇਕਾਂ ਦੀ ਘਟੀਆਂ ਪੇਸ਼ਕਾਰੀਆਂ ਨੂੰ ਅਣਗੋਲਿਆ ਕਰਦੇ ਹਨ। ਪੱਤਰਕਾਰ ਭਾਈਚਾਰਾ ਵੀ
ਇਸ ਖੇਤਰ ਵਿੱਚ ਚੰਗਾ ਕਰਨ ਵਾਲਿਆਂ ਨੂੰ ਉਤਸ਼ਾਹਿਤ ਨਹੀਂ ਕਰਦਾ ਬਲਕਿ ਨਿੱਜੀ ਸਵਾਰਥ
ਖਾਤਰ ਹਰ ‘ਲੱਲੀ ਛੱਲੀ’ ਨੂੰ ਸੁਰਾਂ ਦਾ ਸ਼ਹਿਜ਼ਾਦਾ, ਸਭਿਆਚਾਰ ਦਾ ਵਾਰਸ ਵਰਗੇ
ਵਿਸ਼ੇਸ਼ਣਾਂ ਨਾਲ ਸੰਬੋਧਨ ਕਰਕੇ ‘ਫੂਕ ਛਕਾਉਂਦਾ ਹੋਇਆ’ ਮਨ ਦੀ ਮੁਰਾਦਾਂ
ਪੂਰੀਆਂ ਕਰ ਰਿਹਾ ਹੈ।
Tags: inc, poohla, punjabinewsonline.com
JOBS/CLASSIFIED BLOGS VIDEOS MUSIC, LASTEST SONGS WALLPAPERS STUDY CANADA/IMMIGRATIONS GROUPS PUNJABI SAYINGS SATINDER SARTAJ BABBU MANN - Fan Club GURDAS MANN
ਪੰਜਾਬੀ ’ਚ ਪੜੋ
ਹਾਂ ਮੈਂ ਪੰਜਾਬੀ ਆਂ
ਕਠਪੁਤਲੀ ਤਮਾਸ਼ਾ
ਕੇਂਦਰੀਕਰਨ ਦੇ ਨਾਂ ’ਤੇ ਕੀਤਾ ਜਾ ਰਿਹੈ ਪੰਜਾਬੀ ਦਾ ‘ਸ਼ੰਟੀਕਰਨ’
ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ ਦੀ ਵਰਤੋਂ
ਵਿਆਹ ਪੰਜਾਬ ਦੇ
ਪੀਪਲੀ ਲਾਈਵ
ਲੋਕਤੰਤਰ ਦੀ ਛਤਰੀ ਹੇਠ ਖੜ੍ਹੀ “ਲਾਚਾਰ ਔਰਤ”
ਵਿਕਾਸ ਲੋਕਾਂ ਦਾ ਜਾਂ ਵੋਟਾਂ ਤੇ ਨੋਟਾਂ ਦਾ.
ਯਾਦਾਂ ਦਾ ਝੁਰਮਟ : ਪੰਜਾਬ ਦੀ ਵੰਡ.......
© 2010 Created by Admin.